![itree network solutions +91-8699235413](http://khabrapunjabdiya.com/wp-content/uploads/2023/11/News-Website-Development-in-Jalandhar-AD.webp)
ਜਲੰਧਰ (ਦੀਪਕ ਕੰਡਾ,ਰਜੀਵ ਵਰਮਾ) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਆਟਾ ਦਾਲ ਸਕੀਮ ਨੂੰ ਉਸ ਵੇਲੇ ਗ੍ਰਿਹ ਲਗ ਜਾਂਦਾ ਹੈ ਜਦੋ ਡਿਪੂ ਹੋਲਡਰ ਲਾਭਪਾਤਰੀਆਂ ਨੂੰ ਸਰਕਾਰੀ ਅਨਾਜ਼ ਵੰਡਣ ਲਈ ਈ-ਪੋਸ਼ ਮਸ਼ੀਨਾਂ ਦੀ ਵਰਤੋਂ ਕਰਨ ਲਗਦਾ ਹੈ ਤਾਂ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਜਾਂਦੀਆਂ ਹਨ। ਇਹ ਸ਼ਬਦ ਅੱਜ ਚੁਣਿੰਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਰਾਸ਼ਟ੍ਰੀਯ ਹਿੰਦੂ ਹੈਲਪਲਾਈਨ ਦੇ ਪ੍ਰਭਾਰੀ ਦੀਪਕ ਸ਼ਰਮਾ ਨੇ ਕਹੇ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਨਾਜ਼ ਵੰਡਣ ਲਈ ਵਰਤੀਆਂ ਜਾ ਰਹੀਆਂ ਈ-ਪੋਸ਼ ਮਸ਼ੀਨਾਂ ਤਰੁੰਤ ਬਦਲੀਆਂ ਜਾਣ ਦੀ ਮੰਗ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਡਿਪੂਆਂ ਤੇ ਕਣਕ ਵੰਡਣ ਲਈ ਸਰਕਾਰ ਵਲੋਂ ਜੋ ਈ-ਪੋਸ਼ ਮਸ਼ੀਨਾਂ ਦਿੱਤੀਆਂ ਗਈਆਂ ਹਨ,ਉਹ ਕਬਾੜ ਬਣ ਚੁੱਕੀਆਂ ਹਨ।ਜ਼ਿਆਦਾਤਰ ਵਾਰਡਾ ਦੇ ਵਿੱਚ ਦਰਜ਼ਨਾਂ ਡਿਪੂਆਂ ਪਿੱਛੇ ਇੱਕ-ਅੱਧੀ ਮਸ਼ੀਨ ਹੀ ਚਾਲੂ ਹਾਲਤ ਚ ਹੈ।ਉਨ੍ਹਾਂ ਦੀ ਹਾਲਤ ਵੀ ਇੰਨੀ ਮਾੜੀ ਹੈ ਕਿ ਸਾਰਾ-ਸਾਰਾ ਦਿਨ ਸਿਰਖਪਾਈ ਕਰਕੇ ਕੁਝ ਪਲੇ ਨਹੀਂ ਪੈਂਦਾ ਅਤੇ ਦਿਹਾੜੀਦਾਰ,ਗਰੀਬ ਪਰਿਵਾਰਾਂ ਦੇ ਲੋਕ ਸਾਰਾ-ਸਾਰਾ ਦਿਨ ਭਣਕੇ ਕਣਕ ਦੀ ਪਰਚੀ ਲੈਣ ਜਾਂਦੇ ਹਨ ਪਰ ਮਸ਼ੀਨ ਚ ਖਰਾਬੀ ਹੋਣ ਕਾਰਨ ਲੋਕ ਨਿਰਾਸ਼ ਹੀ ਘਰਾਂ ਨੂੰ ਪਰਤ ਜਾਂਦੇ ਹਨ।ਇਸ ਕਰਕੇ ਪ੍ਰਧਾਨਮੰਤਰੀ ਅੰਨ ਕਲਿਆਣ ਯੋਜਨਾ ਦੇ ਤਹਿਤ ਵੰਡੀ ਜਾਣ ਵਾਲੀ ਕਣਕ ਦੀ ਸਪਲਾਈ ਦੇਣ ਤੋਂ ਪਹਿਲਾਂ ਹੀ ਲਾਭਪਾਤਰੀਆਂ ਅਤੇ ਡਿਪੂ ਹੋਲਡਰਾਂ ਵਿੱਚ ਤਕਰਾਰ ਹੋ ਜਾਂਦੀ ਹੈ।ਉਸਦੇ ਪਿੱਛੇ ਕਾਰਨ ਇਹ ਹੈ ਕਿ ਮਸ਼ੀਨਾਂ ਦੀ ਖਰਾਬੀ ਹੋਣ ਕਾਰਨ ਲਾਭਪਾਤਰੀ ਡਿਪੂ ਹੋਲਡਰ ਨੂੰ ਹੀ ਦੋਸ਼ੀ ਬਣਾ ਦਿੰਦੇ ਹਨ।ਇਸ ਸਬੰਧ ਵਿੱਚ ਕਈ ਵਾਰ ਲੋਕ ਸਬੰਧਿਤ ਵਿਭਾਗ ਨੂੰ ਵੀ ਲਿਖ ਕੇ ਦੇ ਚੁੱਕੇ ਹਨ ਪਰ ਇਸਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।ਜਿਸਦਾ ਖਮਿਆਜ਼ਾ ਡਿਪੂ ਹੋਲਡਰ ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਡਿਪੂ ਹੋਲਡਰਾਂ ਦੇ ਨਾਲ ਪਰਚੀ ਨਾ ਕਟੇ ਜਾਣ ਤੇ ਲਾਭਪਾਤਰੀਆਂ ਅਤੇ ਡਿਪੂ ਹੋਲਡਰਾਂ ਦੇ ਵਿੱਚ ਅਕਸਰ ਝਗੜੇ ਹੋ ਜਾਂਦੇ ਹਨ।ਦੀਪਕ ਸ਼ਰਮਾ ਨੇ ਕਿਹਾ ਕਿ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਪੰਜਾਬ ਲਾਲ ਸਿੰਘ ਕਟਾਰੁਚੱਕ ਇਸ ਮਾਮਲੇ ਚ ਤਰੁੰਤ ਦਖ਼ਲ ਦੇਕੇ ਰਾਸ਼ਨ ਵੰਡਣ ਵਾਲੀਆਂ ਮਸ਼ੀਨਾਂ ਡਿਪੂਆਂ ਤੇ ਨਵੀਆਂ ਭੇਜੀਆਂ ਜਾਣ ਅਤੇ ਇੱਕ ਡਿਪੂ ਹੋਲਡਰ ਨੂੰ ਇੱਕ ਮਸ਼ੀਨ ਜਾਰੀ ਕੀਤੀ ਜਾਵੇ ਤਾਂਕਿ ਕਿਸੇ ਵੀ ਲਾਭਪਾਤਰੀ ਨੂੰ ਪ੍ਰੇਸ਼ਾਨੀਆਂ ਦਾ ਸਾਮਣਾ ਨਾ ਕਰਨਾ ਪੈ ਸਕੇ।
![iTree Network Solutions +91-8699235413](http://khabrapunjabdiya.com/wp-content/uploads/2023/08/Johal-AD.jpeg)
![iTree Network Solutions +91-8699235413](http://khabrapunjabdiya.com/wp-content/uploads/2023/08/Ortho-AD.jpeg)
![iTree Network Solutions +91-8699235413](http://khabrapunjabdiya.com/wp-content/uploads/2023/08/HMV-AD.jpeg)
![iTree Network Solutions +91-8699235413](http://khabrapunjabdiya.com/wp-content/uploads/2023/11/Harshita-Medicare-AD.jpeg)
![iTree Network Solutions +91-8699235413](http://khabrapunjabdiya.com/wp-content/uploads/2023/11/Dicore-Bath-Fittings-AD.jpeg)
![iTree Network Solutions +91-8699235413](http://khabrapunjabdiya.com/wp-content/uploads/2023/11/Sunder-Malai-Paneer-Ad.jpeg)
![iTree Network Solutions +91-8699235413](http://khabrapunjabdiya.com/wp-content/uploads/2023/11/Sunder-Diwali-AD.jpeg)
![iTree Network Solutions +91-8699235413](http://khabrapunjabdiya.com/wp-content/uploads/2023/11/PMG-Hospital-AD.jpeg)
![iTree Network Solutions +91-8699235413](http://khabrapunjabdiya.com/wp-content/uploads/2023/11/IMG-20231117-WA0005.jpg)
![iTree Network Solutions +91-8699235413](http://khabrapunjabdiya.com/wp-content/uploads/2023/11/collegiate-ad.jpeg)
![iTree Network Solutions +91-8699235413](http://khabrapunjabdiya.com/wp-content/uploads/2023/11/Aar-Kay-AD.jpeg)