ਜਲੰਧਰ, 29 ਅਗਸਤ: ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰੇਟ ਨੇ 250 ਗ੍ਰਾਮ ਹੈਰੋਇਨ ਸਮੇਤ 4 ਸਮੱਗਲਰਾਂ ਨੂੰ ਕਾਬੂ ਕਰਕੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਵੇਰਵੇ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਿਰੋਹ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਾਈ ਪੁਆਇੰਟ ਹਰਨਾਮ-ਦਾਸਪੁਰਾ ਨੇੜੇ ਜਾਲ ਵਿਛਾਇਆ ਗਿਆ ਤਾਂ ਇਕ ਨੌਜਵਾਨ ਸਨੀ ਵੇਹਮੀ ਪੁੱਤਰ ਸੁਨੀਲ ਵਾਸੀ ਗੀਤਾ ਕਾਲੋਨੀ ਗਲੀ ਨੰ 6 ਕਾਲਾ ਸੰਘਿਆ ਰੋਡ, ਜਲੰਧਰ ਹੁਣ H.No NA-246 ਕਿਸ਼ਨਪੁਰਾ ਜਲੰਧਰ ਨੂੰ ਦੇਖਿਆ ਗਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਉਕਤ ਨੌਜਵਾਨ ‘ਤੇ ਸ਼ੱਕ ਪੈਣ ‘ਤੇ ਪੁਲਸ ਨੇ ਉਸ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿਖੇ ਐਫਆਈਆਰ 91 ਮਿਤੀ 22-08-2024 ਅਧੀਨ 21 ਐਨਡੀਪੀਐਸ ਐਕਟ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਅਪਰਾਧ ਵਿੱਚ ਤਿੰਨ ਹੋਰ ਵਿਅਕਤੀ ਹਨੀ ਕਲਿਆਣ ਪੁੱਤਰ ਸ਼ਿਵਜੀ ਵਾਸੀ ਨੰਬਰ 678 ਲਿੰਕ ਰੋਡ ਅਬਾਦਪੁਰਾ ਜਲੰਧਰ, ਮਨੀ ਸੱਭਰਵਾਲ ਪੁੱਤਰ ਬੌਬੀ ਸੱਭਰਵਾਲ ਵਾਸੀ ਨੰਬਰ ਡਬਲਯੂ.ਜੇ.-149 ਬਸਤੀ ਗੁੱਜਨ ਸ਼ਕਤੀ ਨਗਰ ਜਲੰਧਰ ਅਤੇ ਨੀਰਜ ਪੁੱਤਰ ਰਾਜ ਕੁਮਾਰ ਵਾਸੀ ਨੰਬਰ ਡਬਲਯੂ.ਜੇ.-149 ਬਸਤੀ ਗੁੱਜਨ ਸ਼ਕਤੀ ਨਗਰ ਜਲੰਧਰ ਵੀ ਸ਼ਾਮਲ ਸਨ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰਕੇ ਹਨੀ ਕਲਿਆਣ ਪਾਸੋਂ 100 ਗ੍ਰਾਮ ਹੈਰੋਇਨ ਅਤੇ ਮਨੀ ਸੱਭਰਵਾਲ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ |
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੰਨੀ ਅਤੇ ਹਨੀ ਦੇ ਖਿਲਾਫ ਦੋ, ਮਨੀ ਖਿਲਾਫ ਚਾਰ ਕੇਸ ਪੈਂਡਿੰਗ ਹਨ ਜਦਕਿ ਨੀਰਜ ਖਿਲਾਫ ਕੋਈ ਅਪਰਾਧਿਕ ਰਿਕਾਰਡ ਨਹੀਂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।