ਰਜਿੰਦਰ ਬੇਰੀ ਨੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਕੀਤੀ ਅਪੀਲ

ਰਜਿੰਦਰ ਬੇਰੀ ਨੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਕੀਤੀ ਅਪੀਲ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਨਗਰ ਨਿਗਮ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਸੀਵਰੇਜ ਅਤੇ ਰੋਡ ਗਲੀਆਂ ਦੀ ਸਫ਼ਾਈ ਦਾ ਕੰਮ ਬਰਸਾਤੀ ਮੌਸਮ ਨੂੰ ਦੇਖਦਿਆ ਹੋਇਆ ਠੀਕ ਢੰਗ ਨਾਲ ਕਰਵਾਇਆ ਜਾਵੇ ।

ਉਨਾਂ ਦੇ ਕਿਹਾ ਕਿ ਨਗਰ ਨਿਗਮ ਵਲੋ ਸੁਪਰ ਸੈਕਸ਼ਨ ਮਸ਼ੀਨਾਂ ਰਾਹੀ ਸੀਵਰੇਜ ਦੀ ਸਫ਼ਾਈ ਕਰਵਾਉਣ ਦੇ ਟੈਂਡਰ ਤਾਂ ਲਗਾ ਦਿੱਤੇ ਗਏ ਹਨ ਪਰ ਜੇਕਰ ਇਹ ਕੰਮ ਬਰਸਾਤੀ ਮੌਸਮ ਵਿਚ ਕਰਵਾਏ ਜਾਣਗੇ ਤਾਂ ਇਸ ਦਾ ਸ਼ਹਿਰ ਵਾਸੀਆਂ ਨੂੰ ਕੋਈ ਫ਼ਾਇਦਾ ਹੋਣ ਵਾਲਾ ਨਹੀ ਹੈ ਇਸ ਨਾਲ ਸਿਰਫ ਪੈਸੇ ਦੀ ਬਰਬਾਦੀ ਹੋਵੇਗੀ ।

ਪਿਛਲੇ ਸਾਲ ਬਰਸਾਤ ਦੇ ਕਾਰਨ ਸ਼ਹਿਰ ਵਿਚ ਵਪਾਰੀਆਂ ਦਾ ਕਾਫੀ ਨੁਕਸਾਨ ਹੋਇਆ ਸੀ ਕਿਸੇ ਦੀ ਦੁਕਾਨ ਵਿਚ ਪਾਣੀ ਚਲਾ ਗਿਆ ਕਿਸੇ ਦੀ ਬੇਸਮੈਂਟ ਵਿਚ ਪਾਣੀ ਚਲਾ ਗਿਆ । ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਸੀ ਪਰ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ ।

ਸਾਡੀ ਇਹੀ ਅਪੀਲ ਹੈ ਕਿ ਸੀਵਰੇਜ ਦੀ ਸਫਾਈ ਠੀਕ ਢੰਗ ਨਾਲ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ ।

Related Articles

Leave a Reply

Your email address will not be published. Required fields are marked *