ਕਾਫ਼ੀ ਲੰਬੇ ਸਮੇਂ ਤੋਂ 11 ਰੂਪਏ ਵਿੱਚ ਰੋਟੀ ਕੱਪੜੇ ਦਵਾਈਆਂ ਅਤੇ ਐਂਬੁਲੈਂਸ ਸੇਵਾ ਨਿਭਾ ਰਹੀ ਸੰਸਥਾ ਵੱਲੋਂ ਬੇਘਰ ਬੇਸਹਾਰਾ ਮੰਦਬੁੱਧੀ ਜੀਆਂ ਦਾ ਘਰ ਵੀ ਚਲਾਇਆ ਜਾ ਰਿਹਾ ਹੈ। ਇਹ ਉਹ ਸੰਸਥਾਂ ਹੈ ਜਿਹਨਾਂ ਵੱਲੋ ਕਰੋਨਾ ਕਾਲ ਦੌਰਾਨ 989 ਸੰਸਕਾਰਾਂ ਦੀ ਸੇਵਾ ਨਿਭਾਈ ਗਈ।
ਸੰਸਥਾਂ ਵੱਲੋ ਦੂਸਰਾ ਸਮਰ ਕੈਂਪ 2026 ਤਿੰਨ ਦਿਨਾਂ ਲਈ ਨਿੱਕੂ ਪਾਰਕ ਵਿੱਚ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਐਰੋਬਿਕਸ ਜੁੰਬਾ ਭੰਗੜਾ ਡਾਂਸ ਗੇਮ ਯੋਗਾ ਅਤੇ ਹੋਰ ਬਹੁਤ ਸਾਰੀਆਂ ਐਕਟੀਵਿਟੀ ਕਰਵਾਈਆਂ ਗਈਆਂ ਤਿੰਨ ਦਿਨਾਂ ਦੇ ਕੈਂਪ ਵਿੱਚ ਰਿਫਰੈਸ਼ਮੈਂਟ, ਜੂਸ, ਸੈਂਡਵਿਚ, ਦੁੱਧ, ਲੱਸੀ ਅਤੇ ਹੋਰ ਬਹੁਤ ਸਾਰਾ ਗਿਫ਼ਟ ਸਮਾਣ ਵੰਡਿਆ ਗਿਆ।
ਤਕਰੀਬਨ 243 ਬੱਚਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕੈਂਪ ਵਿੱਚ ਹਿੱਸਾ ਲਿਆ ਗਿਆ
ਤਿੰਨ ਦਿਨਾਂ ਦੇ ਕੈਂਪ ਤੋਂ ਬਾਦ ਚੋਥੇ ਦਿੰਨ ਬੱਚਿਆ ਨੂੰ T.R Enjoy world ਵਾਟਰ ਪਾਰਕ ਵਿੱਚ ਲਜਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਬਹੁਤ ਆਨੰਦ ਮਾਣਿਆ। ਬੱਚਿਆਂ ਨੂੰ ਰਿਟਰਨ ਗਿਫ਼ਟ ਅਤੇ participation certificate ਵੰਡੇ ਗਏ
ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਮਸ਼ਹੂਰ ਕਮੇਡੀਅਨ ਦੀਪਕ ਰਾਜਾ ਜੀ, ਫੋਕ ਪੰਜਾਬ ਭੰਗੜਾ ਅਕੈਡਮੀ, ਕਰੇਵਿੰਗ ਫਿਟਨੈਸ ,ਆਂਚਲ ਸੋਂਧੀ, ਮਸ਼ਹੂਰ ਜਾਦੂਗਰ ਪਰਮੋਦ ਕੁਮਾਰ ਜੀ, ਇੰਨਰ ਵ੍ਹੀਲ ਕਲੱਬ, jci ਜਲੰਧਰ, HR ਟੂਲਸ, ਲੱਕੀ ਸੰਧੂ ਜੀ, ਸ਼ਾਮ ਕੇ ਦੀਵਾਨੇ ਸੰਸਥਾਂ, ਆਤਮ ਪ੍ਰਕਾਸ਼ ਬੱਬਲੂ ਜੀ ਜੋਨ ਮੀਡੀਆ ਸੈਕਟਰੀ ਆਮ ਆਦਮੀ ਪਾਰਟੀ, ਅਨਿਲ ਕੁਮਾਰ ਜੀ DAV College youth federation President, ਐਡਵੋਕੇਟ ਵਾਸੁਦੇਵ ਲੀਗਲ ਅਡਵਾਈਜ਼ਰ Association of Alliance Clubs International, ਇਕ ਆਸਰਾ ਫਾਊਂਡੇਸ਼ਨ, ਸਤਿਗੁਰ ਰਵਿਦਾਸ ਸੇਵਾ ਮਿਸ਼ਨ ਫ਼ਤਹਿ ਰਾਣੀ ਪੂਰੀ , ਜਸਵਿੰਦਰ, ਮਾਇਆ ਰਿੰਕਲ, ਇੰਦਰਜੀਤ ਕੌਰ, ਗੁਰੂ ਨਾਨਕ ਦੇਵ ਐਨਜੀਓ, ਸਕੂਨ ਭੰਗੜਾ ਅਕੈਡਮੀ, ਲਾਇੰਸ ਕਲੱਬ ਜਲੰਧਰ, ਅਤੇ ਬਹੁਤ ਸਾਰੀਆਂ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਵੱਲੋਂ ਹਾਜਰੀ ਭਰੀ ਗਈ।
ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋਂ ਸਭ ਦਾਨੀ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਅਤੇ ਪਹੁੰਚੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

