ਘੱਲੂਘਾਰੇ ਦੇ ਸ਼ਹੀਦਾਂ ਨੂੰ ਦੇਵਾਂਗੇ ਸ਼ਰਧਾਜਲੀ 6 ਜੂਨ ਨੂੰ- ਰਾਜ ਕੁਮਾਰ ਅਰੋੜਾ

ਘੱਲੂਘਾਰੇ ਦੇ ਸ਼ਹੀਦਾਂ ਨੂੰ ਦੇਵਾਂਗੇ ਸ਼ਰਧਾਜਲੀ 6 ਜੂਨ ਨੂੰ- ਰਾਜ ਕੁਮਾਰ ਅਰੋੜਾ

ਜਲੰਧਰ ਜੂਨ ( ਖ਼ਬਰਾਂ ਪੰਜਾਬ ਦੀਆਂ) 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਪੰਜਾਬ ਪੁਲਿਸ, ਮਿਲਟਰੀ ਅਤੇ ਪੈਰਾਮਿਲਟੀ ਫੋਰਸਾ ਦੇ ਜਵਾਨਾਂ ਦੇ ਨਾਲ-ਨਾਲ ਮਾਰੇ ਗਏ ਨਿਰਦੋਸ਼ ਦੀ ਆਤਮਿਕ ਸ਼ਾਂਤੀ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ 6 ਜੂਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ।

ਇਹ ਜਾਣਕਾਰੀ ਰਾਜ ਕੁਮਾਰ ਅਰੋੜਾ ਪੰਜਾਬ ਉਪ ਪ੍ਰਭਾਰੀ ਸ਼ਿਵਸੈਨਾ ਸਮਾਜਵਾਦੀ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਜੀ ਦੇ ਆਦੇਸ਼ ਅਨੁਸਾਰ ਪਹਿਲਾ ਸ਼ਾਂਤੀਪੂਰਵਕ ਅਤੇ ਸ਼ਰਧਾ ਸਹਿਤ ਹਵਨਯੱਗ ਕਰਵਾਇਆ ਜਾਵੇਗਾ ਅਤੇ ਫਿਰ 2 ਮਿੰਟ ਦਾ ਮੋਨ ਰੱਖਣ ਤੋਂ ਬਾਦ ਸਾਡੇ ਦੇਸ਼ ਦੇ ਕਲੰਕਿਤ ਵਿਅਕਤੀ ਗੁਣਵੰਤ ਸਿੰਘ ਪੰਨੂੰ ਦੇ ਪੋਸਟਰ ਸਾੜੇ ਜਾਣਗੇ।

ਇਸ ਮੋਕੇ ਰਾਜ ਕੁਮਾਰ ਅਰੋੜਾ ਅਤੇ ਉਨਾਂ ਦੇ ਸਾਥੀਆ ਨੇ ਕਿਹਾ ਕਿ ਜਿਸ ਤਰਾਂ ਕੰਚਨ ਕੁਮਾਰੀ ਦੇ ਕਾਤਲ ਅਮ੍ਰਿਤਪਾਲ ਸਿੰਘ ਮਹਿਰੋ ਨੂੰ ਦੁਬਈ ‘ਚ ਲਿਆ ਕੇ ਪ੍ਰਸੰਸਾਯੋਗ ਕੰਮ ਕੀਤਾ ਹੈ, ਉਸੇ ਹੀ ਤਰਾਂ ਵਿਦੇਸ਼ ਦੀ ਧਰਤੀ ਤੇ ਬੈਠਕੇ ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਭੜਕਾ ਕੇ ਦੇਸ਼ ਅਤੇ ਸਮਾਜ ਵਿਰੋਧੀ ਕਾਰਜ ਕਰਵਾਉਣ ਵਾਲੇ ਅੱਤਵਾਦੀ ਗੁਣਵੰਤ ਸਿੰਘ ਪੰਨੂੰ ਨੂੰ ਵੀ ਘੜੀਸ ਕੇ ਪੰਜਾਬ ਲਿਆਉਣ ਤਾਂ ਯਕੀਨਨ ਸਾਡੇ ਦੇਸ਼ ਦਾ ਮਹੌਲ ਕਾਫੀ ਸੁਹਾਵਣਾ ਹੋ ਜਾਵੇਗਾ ।

Related Articles

Leave a Reply

Your email address will not be published. Required fields are marked *