ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿਖੇ ਇੱਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੀ ਪ੍ਰਧਾਨਗੀ ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਭਾਸ਼ਾਵਾਂ ਡਾ. ਭੂਪਿੰਦਰ ਸਿੰਘ ਖਹਿਰਾ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਆਏ ਹੋਏ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ।
ਸਮਾਗਮ ਦੌਰਾਨ ਅਮਰ ਗਰਗ ਕਲਮਦਾਨ ਦੇ ਕਹਾਣੀ ਸੰਗ੍ਰਹਿ ‘ਸਲੋਚਨਾ’ ਉੱਪਰ ਵਿਸ਼ੇਸ਼ ਗੋਸ਼ਟੀ ਕਰਵਾਈ ਗਈ। ਪੁਸਤਕ ਬਾਰੇ ਡਾ. ਤਰਲੋਚਨ ਕੌਰ, ਡਾ. ਹਰਵਿੰਦਰ ਕੌਰ, ਡਾ. ਕਮਲਜੀਤ ਸਿੰਘ ਟਿੱਬਾ, ਮਾਸਟਰ ਜਗਮਿੰਦਰਪਾਲ ਬਰਾਸ, ਡਾ. ਸੁਰੇਸ਼ ਨਾਇਕ, ਡਾ. ਰਵਿੰਦਰ ਕੁਮਾਰ, ਰਜਨੀ ਵਾਲੀਆ (ਕਪੂਰਥਲਾ), ਡਾ. ਜੀ.ਐਸ. ਆਨੰਦ, ਪ੍ਰਿੰ. ਹਰਸੰਤ ਸਿੰਘ ਢੀਂਡਸਾ, ਬਾਬੂ ਜਸਵੰਤ ਸਿੰਘ ਪੂਨੀਆ ਅਤੇ ਹੋਰ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਦੇ ਦੂਜੇ ਦੌਰ ਵਿੱਚ ਕਰਮ ਸਿੰਘ ਜ਼ਖ਼ਮੀ, ਡਾ. ਰਾਕੇਸ਼ ਸ਼ਰਮਾ, ਜਸਵਿੰਦਰ ਕੌਰ, ਸੁਖਦੇਵ ਸਿੰਘ ਈਲਵਾਲ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਸ਼ਾਮ ਸਿੰਘ ਪ੍ਰੇਮ ,ਦਿਵਾਂਸ਼ੀ ਸਮੇਤ ਕਈ ਪ੍ਰਸਿੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ।
ਇਸ ਮੌਕੇ ਪੰਜਾਬੀ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਲਈ ਰਜਨੀ ਵਾਲੀਆ (ਕਪੂਰਥਲਾ) ਦਾ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭਾ ਦੇ ਅਹੁਦੇਦਾਰਾਂ ਨੇ ਉਨ੍ਹਾਂ ਦੀ ਸਾਹਿਤਕ ਸਰਗਰਮੀ, ਲੇਖਨ, ਸਮਾਜਿਕ ਯੋਗਦਾਨ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਰਜਨੀ ਵਾਲੀਆ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕਰਕੇ ਨਵਾਜਿਆ ਗਿਆ।
ਅੰਤ ਵਿੱਚ ਅਮਰ ਗਰਗ ਕਲਮਦਾਨ ਅਤੇ ਬਾਬੂ ਸਿੰਘ ਰੇਹਲ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ, ਜਦਕਿ ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਨੇ ਬਾਖੂਬੀ ਨਿਭਾਈ। ਸਮਾਗਮ ਸਾਹਿਤਕ ਅਤੇ ਬੌਧਿਕ ਪੱਖੋਂ ਬਹੁਤ ਹੀ ਸਫਲ ਰਿਹਾ।

