ਅੱਜ ਜਲੰਧਰ ਦੇ 66, ਫੁੱਟੀ ਰੋਡ ਵਿਖੇ ਮਹਿਲਾ ਕਾਂਗਰਸ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮਾਣਯੋਗ ਆਗੂ ਬੀਬੀ ਬਲਜੀਤ ਕੌਰ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਦਾ ਨਿੱਘਾ ਸਵਾਗਤ ਪਰਵੀਨਾ ਮਨੂੰ ਜੀ (ਸੀਨੀਅਰ ਵਾਈਸ ਪ੍ਰੈਜ਼ੀਡੈਂਟ) ਅਤੇ ਡੌਲੀ ਸੈਣੀ ਜੀ (ਹਲਕਾ ਇੰਚਾਰਜ, ਮਹਿਲਾ ਕਾਂਗਰਸ ਜਲੰਧਰ ਸੈਂਟਰਲ) ਵੱਲੋਂ ਕੀਤਾ ਗਿਆ।
ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਮੈਡਮ ਸਰਿੰਦਰ ਕੌਰ, ਉਮਾ ਬੇਰੀ ਮਿਸਿਜ਼ ਮਨਦੀਪ ਮਲਤਾਨੀ, ਬਿਮਲਾ ਰਾਣੀ, ਹਰਸ਼ਰਨ ਕੌਰ, ਹੈਪੀ, ਰੀਟਾ ਸ਼ਰਮਾ, ਗੁਰੂ ਨੂਰ ਮੰਗਾ, ਮਿਸਿਜ਼ ਮਨਦੀਪ ਜੱਸਲ, ਕੰਚਨ ਠਾਕੁਰ ਪ੍ਰੈਜ਼ੀਡੈਂਟ ਜਿੱਲ੍ਹਾ ਕਾਂਗਰਸ ਅਨੁਰਾਧਾ ਬੰਗਾ, ਪੱਲਵੀ, ਮੀਨੂ ਬੱਗਾ, ਜਸਲੀਨ ਸੇਠੀ, ਰਣਜੀਤ ਕੌਰ, ਮਧੂ, ਰਤਨਾ, ਰਚਨਾ, ਅੰਜਲੀ ਵਰਦੀ,ਕੌਂਸਲਰ ਪਵਨ ਕੁਮਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਆਸ਼ਾ ਰਾਣੀ ਸਮੇਤ ਹੋਰ ਕਈ ਪਤਵੰਤੇ ਸੱਜਣਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਮਹਿਲਾ ਕਾਂਗਰਸ ਦੀ ਏਕਤਾ, ਮਹਿਲਾ ਸ਼ਕਤੀਕਰਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਮਿਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੀਟਿੰਗ ਦੌਰਾਨ ਸ਼੍ਰੀਮਤੀ ਪ੍ਰਵੀਨਾ ਮਨੂੰ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਸੀਨੀਅਰ ਉਪ ਪ੍ਰਧਾਨ ਅਤੇ ਡੋਲੀ ਸੈਣੀ ਨੂੰ ਜਲੰਧਰ ਸੈਂਟਰਲ ਦਾ ਮਹਿਲਾ ਕਾਂਗਰਸ ਦਾ ਹਲਕਾ ਇੰਚਰਾਜ ਦਾ ਨਿਯੁਕਤ ਪੱਤਰ ਸੌਂਪਿਆ ਗਿਆ । ਇਸ ਨਿਯੁਕਤੀ ਲਈ ਪ੍ਰਵੀਨਾ ਮਨੂੰ ਅਤੇ ਡੋਲੀ ਸੈਣੀ ਵਲੋਂ ਪੰਜਾਬ ਮਹਿਲਾ ਪ੍ਰਧਾਨ ਸ਼੍ਰੀਮਤੀ ਬਲਜੀਤ ਕੌਰ ਤਾ ਧੰਨਵਾਦ ਕੀਤਾ ਗਿਆ ।

