ਜਲੰਧਰ — ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ ਦੇ 75ਵੇਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਬਾਲੀ ਪਰਿਵਾਰ ਵੱਲੋ ਜੂਸ ਅਤੇ ਨਿਊਡਲ ਦਾ ਲੰਗਰ ਲਗਾਇਆ ਗਿਆ। ਗੁਰੁਦਆਰਾ ਸਾਹਿਬ ਨੂੰ ਜਾਣ ਵਾਲੀਆ ਸੰਗਤਾਂ ਨੇ ਲੰਗਰ ਸਕਿਆ ਅਤੇ ਬਾਲੀ ਪਰਿਵਾਰ ਨੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਮਨਜੀਤ ਬਾਲੀ ਨੇ ਕਿਹਾ ਕਿ ਹਰ ਸਾਲ ਦੀ ਤਰਾ ਇਸ ਵਾਰ ਵੀ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਚ ਭਾਰੀ ਰੋਣਕਾ ਲੱਗੀਆ ਦੂਰ ਦੂਰ ਤੋ ਸੰਗਤਾ ਨੇ ਆ ਕੇ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮੇਲੇ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਮਾਤਾ ਗੁਰਮੇਜ ਕੌਰ, ਗੁਲਜੀਤ ਬਾਲੀ, ਪਿੰਡ ਦੇ ਸਰਪੰਚ ਰਣਜੀਤ ਕੌਰ, ਦਵਿੰਦਰ ਕੁਮਾਰ ਪੰਚ, ਧਰਮਿੰਦਰ ਬਾਲੀ, ਕੇਵਲ ਕ੍ਰਿਸ਼ਨ, ਮਾਤਾ ਬਿਮਲਾ ਰਾਣੀ, ਪਰਦੀਪ ਕੌਰ, ਪਰਮਿੰਦਰ ਕੌਰ, ਨਿਸ਼ਾ, ਕਾਂਤਾ ਦੇਵੀ, ਕ੍ਰਿਸ਼ਨਾ ਦੇਵੀ, ਪੂਜਾ ਬਾਲੀ, ਪਰਸੋਤਮ ਗੋਗੀ ਸਕੱਤਰ ਓਬੀਸੀ ਮੋਰਚਾ ਪੰਜਾਬ, ਹੁਸਨ ਲਾਲ ਬਾਲੀ ਸਾਬਕਾ ਪੰਚ, ਪਲਵਿੰਦਰ ਸਿੰਘ ਬੰਟੀ, ਸੰਨੀ ਚਾਹਲ, ਗੁਰਸਹਿਜ ਬਾਲੀ, ਰਾਸ਼ਿਕਾ ਕੌਰ, ਰਾਘਵੀ ਕੌਰ, ਮਨਰਾਜ ਕੌਰ, ਸਰੂਤੀ ਕੁਮਾਰੀ, ਮਨਰਾਜ ਬਾਲੀ, ਗੁਰਸਿਮਰ ਚਾਹਲ, ਸਾਰਿਤਾ ਚਾਹਲ ਨੇ ਖੂਬ ਸੇਵਾ ਕੀਤੀ ਅਤੇ ਸੰਗਤਾ ਦਾ ਅਸ਼ੀਰਵਾਦ ਲਿਆ।

