ਰਵਿਦਾਸੀਆ ਸਮਾਜ ਇਕਜੁੱਟ ਹੋ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਸਤਾਵਦੀ ਨੂੰ ਬੜੀ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ ਮਨਾਉਣ — ਮਨਜੀਤ ਬਾਲੀ

ਰਵਿਦਾਸੀਆ ਸਮਾਜ ਇਕਜੁੱਟ ਹੋ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਸਤਾਵਦੀ ਨੂੰ ਬੜੀ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ ਮਨਾਉਣ — ਮਨਜੀਤ ਬਾਲੀ

ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਵੱਲੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਸਤਾਵਦੀ ਨੂੰ ਸਮਰਪਿਤ ਸੱਤਵਾਂ ਰਾਸ਼ਟਰੀ ਅਧਿਵੇਸ਼ਨ ਡਾ. ਅੰਬੇਡਕਰ ਭਵਨ ਕੁਰੂਕਸ਼ੇਤਰ ਹਰਿਆਣਾ ਵਿਖੇ ਪੀਠ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਸ੍ਰੀ ਸੂਰਜਭਾਨ ਕਟਾਰੀਆ ਦੀ ਦੇਖ ਰੇਖ ਹੇਠ ਬੜੀ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਇਸ ਅਧਿਵੇਸ਼ਨ ਵਿੱਚ ਭਾਰਤ ਦੇ ਕਨੂੰਨ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਅਤੇ ਪੀਠ ਦੇ ਰਾਸ਼ਟਰੀ ਮੀਤ ਪ੍ਰਧਾਨ ਡਾ. ਅਨੀਤਾ ਆਰੀਆ ਸਾਬਕਾ ਸੰਸਦ ਦਿੱਲੀ ਨੇ ਵਿਸੇਸ਼ ਮਹਿਮਾਨ ਦੇ ਤੌਰ ਤੇ ਸਮੂਲੀਅਤ ਕੀਤੀ।

ਸਮਾਗਮ ਦੀ ਪ੍ਰਧਾਨਗੀ ਕਰਦਿਆ ਪੀਠ ਦੇ ਰਾਸ਼ਟਰੀ ਪ੍ਰਧਾਨ ਰਵਿਦਾਸੀਆ ਅਚਾਰੀਆ ਸੁਰੇਸ਼ ਰਠੌਰ ਸਾਬਕਾ ਵਿਧਾਇਕ, ਸਾਬਕਾ ਮੰਤਰੀ ਉਤਰਾਖੰਡ ਨੇ ਆਏ ਹੋਏ ਮਹਿਮਾਨਾਂ ਅਤੇ ਪੀਠ ਦੇ ਵਰਕਰਾ ਨੂੰ ਜੀ ਆਇਆ ਆਖਿਆ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾ ਅਤੇ ਉਨਾਂ ਦੀ ਬਾਣੀ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਮੁੱਖ ਮਹਿਮਾਨ ਸ੍ਰੀ ਅਰਜੁਨ ਰਾਮ ਮੇਗਵਾਲ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਗਾਇਨ ਕਰ ਕੇ ਸਮਾਗਮ ਚ ਹਾਜਰੀਨ ਪੀਠ ਦੇ ਵਰਕਰਾ ਨੂੰ ਲੀਨ ਕੀਤਾ। ਇਸ ਮੌਕੇ ਪੀਠ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਬਾਲੀ ਤੱਲ੍ਹਣ ਨੇ ਸੰਬੋਧਨ ਕਰਦਿਆ ਕਿਹਾ ਕਿ ਪੂਰੀ ਦੁਨੀਆ ਵਿੱਚ ਵਸਦੇ ਰਵਿਦਾਸੀਆ ਕੌਮ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ ਇਸ ਜੀਵਨ ਵਿੱਚ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ 650 ਵੀਂ ਸਤਾਵਦੀ ਮਨਾਉਣ ਦਾ ਮੌਕਾ ਮਿਲਿਆ ਹੈ

ਇਹ ਮੌਕਾ ਆਪਣੇ ਜੀਵਨ ਵਿੱਚ ਦੁਆਰਾ ਨਹੀ ਆਉਣਾ ਉਨਾਂ ਕਿਹਾ ਕਿ ਪੀਠ ਦੇ ਮਾਧਿਅਮ ਰਾਹੀ ਆਉ ਸਾਰੇ ਇਕਜੁੱਟ ਹੋ ਕੇ ਬੜੀ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ 650ਵੀਂ ਸਤਾਵਦੀ ਮਨਾਈਏ ਤਾ ਜੋ ਰਵਿਦਾਸੀਆ ਕੌਮ ਦਾ ਨਿਸ਼ਾਨ ਪੂਰੀ ਦੁਨੀਆ ਵਿੱਚ ਲਹਿਰਾਏ। ਬਾਲੀ ਨੇ ਪੰਜਾਬ ਤੋ ਆਏ ਪੀਠ ਦੇ ਅਹੁਦੇਦਾਰ ਅਤੇ ਵਰਕਰਾ ਨੂੰ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਵਲੋਂ ਹਰ ਜਿਲੇ ਅੰਦਰ ਆ ਰਹੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਤਾਵਦੀ ਨੂੰ ਸਮਰਪਿਤ ਸੰਮੇਲਨ ਕਰਾਉਣ ਦੀ ਅਪੀਲ ਵੀ ਕੀਤੀ।

ਇਸ ਅਧਿਵੇਸ਼ਨ ਵਿੱਚ ਵੱਖ ਵੱਖ ਪ੍ਰਦੇਸ਼ਾ ਤੋ ਪੀਠ ਦੇ ਪ੍ਰਦੇਸ਼ ਪ੍ਰਧਾਨ ਅਤੇ ਹਰਿਆਣਾ ਦੇ ਸੂਬਾ ਪ੍ਰਧਾਨ ਹਿਤੇਸ਼ ਚੌਧਰੀ ਤੋ ਇਲਾਵਾ ਪੰਜਾਬ ਤੋ ਡਾ. ਸਮਸ਼ੇਰ ਸਿੰਘ ਬੱਧਣ ਸੂਬਾ ਜਨਰਲ ਸਕੱਤਰ, ਬਲਵਿੰਦਰ ਸਿੰਘ ਟੂਰਾ ਸੂਬਾ ਮੀਤ ਪ੍ਰਧਾਨ, ਬਲਦੇਵ ਸਿੰਘ ਚੌਰਵਾਲਾ ਸੂਬਾ ਮੀਤ ਪ੍ਰਧਾਨ, ਐਡਵੋਕੇਟ ਰਾਮ ਸਿੰਘ ਰਹਿਸ਼ਲ ਸੂਬਾ ਮੀਤ ਪ੍ਰਧਾਨ, ਤਰਸੇਮ ਲਾਲ ਕਲਸ਼ੀ ਸੂਬਾ ਸਕੱਤਰ, ਰਵਿੰਦਰ ਕੌਰ ਸੂਬਾ ਸਕੱਤਰ, ਕਿਰਨਜੀਤ ਕੌਰ ਸੂਬਾ ਸਕੱਤਰ, ਲਲਿਤ ਚੌਹਾਨ ਸੂਬਾ ਮੈਂਬਰ, ਮਨੋਜ ਚੌਹਾਨ, ਰਮਨਜੀਤ ਕੌਰ ਸੂਬਾ ਮੈਂਬਰ, ਨਰਿੰਦਰ ਕੁਮਾਰ ਪਵਾਰ, ਸੰਦੀਪ ਸਿੰਘ ਗਗਨੌਲੀ, ਸਰਵਨ ਦਾਸ ਤਾਰਾਗੜ੍ਹ, ਮਨਜਿੰਦਰ ਕੁਮਾਰ ਮਨੀ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *