ਪਟਿਆਲਾ 22 ਮਈ ( ਖ਼ਬਰਾਂ ਪੰਜਾਬ ਦੀਆਂ) ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (1406/22ਬੀ) ਚੰਡੀਗੜ੍ਹ ਨਾਲ ਸੰਬੰਧਤ ਜੰਗਲਾਤ ਕਾਮਿਆਂ ਦੀ ਇੱਕੋ ਇੱਕ ਸਿਰਮੌਰ ਅਤੇ ਸੰਘਸੀਲ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤੇ ਅੱਜ 22ਮਈ ਨੂੰ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਜੰਗਲਾਤ ਵਰਕਰਜ਼ ਯੂਨੀਅਨ ਵੱਲੋ ਵਣ ਮੰਡਲ ਪਟਿਆਲਾ ਜੰਗਲੀਜੀਵ ਮੰਡਲ ਪਟਿਆਲਾ ਦੇ ਦਫਤਰ ਅੱਗੇ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਸੌਜਾ ਸੇਰ ਸਿੰਘ ਸਰਹਿੰਦ ਜਗਤਾਰ ਸਿੰਘ ਸਾਹਪੁਰ ਭੁਪਿੰਦਰ ਸਿੰਘ ਸਾਧੋਹੇੜੀ ਤੇ ਜੋਗਾ ਸਿੰਘ ਵਜੀਦਪੁਰ ਦੀ ਪ੍ਰਧਾਨਗੀ ਹੇਠ ਵਿਸਾਲ ਰੋਸ ਧਰਨਾ ਦਿੱਤਾ ਗਿਆ ।
ਅੱਜ ਸਵੇਰ ਤੋਂ ਹੀ ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ੋ ਖਰੋਸ਼ ਨਾਲ ਨਾਹਰੇ ਮਾਰਦੇ ਹੋਏ ਇਸ ਧਰਨੇ ਵਿੱਚ ਪੁੱਜੇ|
ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ ਦੇ ਆਗੂ ਦਰਸ਼ਨ ਸਿੰਘ ਬੇਲੂਮਾਜਰਾ,ਜਸਵੀਰ ਸਿੰਘ ਖੋਖਰ,ਧਰਮਪਾਲ ਸਿੰਘ ਲੌਟ ਤੇ ਰਾਜਪਾਲ ਲਸੋਈ ਨੇ ਆਖਿਆ ਕਿ ਪੰਜਾਬ ਸਰਕਾਰ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਿਚ 30/30ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੱਕਿਆ ਨਹੀ ਕੀਤਾ ਜਾ ਰਿਹਾ ਸਿਰਫ ਇਕ ਪਲੇਸਮੈਂਟ ਪੋਲਸੀ ਬਣਾ ਕੇ 58ਸਾਲ ਵਿਭਾਗ ਵਿਚ 15ਹਜਾਰ ਤਨਖਾਹ ਤੇ ਕੰਮ ਦੇਣਾ ਜੰਗਲਾਤ ਕਾਮਿਆਂ ਨਾਲ ਕੋਝਾ ਮਜਾਕ ਕੀਤਾ,
ਵਿਭਾਗ ਵਿਚ ਡੇਲੀਵੇਜ ਕਾਮਿਆ ਨੂੰ ਪਿਛਲੇ ਤਿੰਨ ਮਹੀਨੀਆ ਤੋ ਤਨਖਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆ ਦੇ ਪਰਿਵਾਰ ਪ੍ਰੇਸ਼ਾਨ ਹਨ ਲੋਕਾਂ ਨਾਲ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਸਾਡੇ 4 ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ,ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ,
ਜੰਗਲਾਤ ਕਾਮਿਆ ਨੇ ਵਣ ਮੰਡਲ ਅਫਸਰ ਪਟਿਆਲਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਮਾਨਯੋਗ ਆਈ ਐਫ ਐੱਸ ਵਣ ਪਾਲ ਸਾਊਥ ਸਰਕਲ ਪਟਿਆਲਾ ਅਤੇ ਮਾਨਯੋਗ ਵਣ ਮੰਡਲ ਅਫਸਰ ਜੰਗਲੀ ਜੀਵ ਪਟਿਆਲਾ ਅਤੇ ਵਣ ਮੰਡਲ ਅਫਸਰ ਪਟਿਆਲਾ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਉਨਾ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਦੇ ਕਾਮਿਆਂ ਨੂੰ ਤਨਖਾਹਾਂ ਨਾ ਦਿੱਤੀਆ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਅਨਪੜ੍ਹ ਕਾਮਿਆ ਤੇ ਲਗਾਤਾਰ 10ਸਾਲ ਦੀ ਸਰਵਿਸ ਖਤਮ ਕਰਕੇ ਕੱਚੇ ਕਾਮੇ ਪੱਕੇ ਨਾ ਕੀਤੇ ਅਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ, ਤਾਂ ਆਉਣ ਵਾਲੀ 10 ਜੂਨ ਨੂੰ ਵਣ ਮੰਤਰੀ ਪੰਜਾਬ ਦੇ ਹਲਕਾ ਭੋਆ ਵਿੱਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਧਰਨੇ ਵਿੱਚ ਹੋਰਨਾ ਤੋ ਇਲਾਵਾ ਨਰੇਸ਼ ਕੁਮਾਰ ਬੋਸਰ, ਭਿੰਦਰ ਘੱਗਾ, ਸਵਰਨਜੀਤ ਸਿੰਘ,ਜਸਵੰਤ ਸਿੰਘ,ਮਹਿੰਦਰ ਸਿੰਘ ਕਾਠ ਮੱਠੀ,ਜੀਤ ਖਾਨ,ਗੁਰਦੇਵ ਕੌਰ, ਗੁਰਮੇਲ ਸਿੰਘ ਬਿਸ਼ਨਪੁਰਾ,ਬਲਕਾਰ ਸਿੰਘ ਬਠੋਈ,ਇੰਦਰਜੀਤ ਕੌਰ ਚੁਪਕੀ, ਜਸਪਾਲ ਕੌਰ,ਅਮਰਜੀਤ ਕੌਰ, ਜਸਵੀਰ ਕੌਰ,ਕੁਲਦੀਪ ਸਿੰਘ,ਹਾਕਮ ਖਾਨ, ਬੁੱਧ ਸਿੰਘ, ਸਤਨਾਮ ਸਿੰਘ ਸੌਜਾ ,ਹਰਚਰਨ ਸਿੰਘ,ਗੁਰਜੀਤ ਸਿੰਘ, ਜਸਵੀਰ ਕੌਰ,ਕੁਲਦੀਪ ਕੌਰ ਮਾਂਗੇਵਾਲ ਆਦਿ ਸਾਮਿਲ ਸਨ।
ਜਾਰੀ ਕਰਤਾ
ਜਗਤਾਰ ਸਿੰਘ ਸਾਹਪੁਰ
ਮੋਬਾਈਲ ਨੰਬਰ.8437480063
