ਆਦਮਪੁਰ ਵਿੱਚ ਕਾਂਗਰਸ ਦੀ ਬੁਖ਼ਾਲਾਹਟ,ਹਾਰ ਦੀ ਨਿਸ਼ਾਨੀ, ਪਵਨ ਟੀਨੂੰ

ਆਦਮਪੁਰ ਵਿੱਚ ਕਾਂਗਰਸ ਦੀ ਬੁਖ਼ਾਲਾਹਟ,ਹਾਰ ਦੀ ਨਿਸ਼ਾਨੀ, ਪਵਨ ਟੀਨੂੰ

ਕਾਂਗਰਸ ਦੇ ਆਦਮਪੁਰ ਤੋਂ ਐਮ ਐਲ ਏ ਸੁਖਵਿੰਦਰ ਕੋਟਲੀ ਨੇ ਪ੍ਰੈਸ ਕਾਨਫਰੰਸ ਵਿਚ ਦੋਸ਼ ਲਾਉਂਦੇ ਕਿਹਾ ਕਿ ਵੋਟਾਂ ਬਣਾਉਣ ਸਮੇ ਸਾਡੇ ਨਾਲ ਧੱਕਾ ਕੀਤਾ ਹੈ ਜੋ ਸਰਾਸਰ ਗ਼ਲਤ ਇਲਜਾਮ ਹਨ ਇਹ ਵਿਚਾਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਟੀਨੂੰ ਨੇ ਲਿਖਤੀ ਬਿਆਨ ਵਿੱਚ ਕਹੇ ਉਨ੍ਹਾਂ ਨੇ ਕਿਹਾ ਕਿ ਵੋਟਾਂ ਬਣਾਉਣ ਦਾ ਸਾਰਿਆਂ ਦਾ ਜ਼ਮਹੂਰੀ ਹੱਕ ਹੈ ।

ਕਿਸੇ ਨੂੰ ਵੀ ਵੋਟ ਬਣਾਉਣ ਨਹੀਂ ਰੋਕਿਆ ਗਿਆ ਇਹ ਘਬਰਾਹਟ ਸਿਰਫ ਹਾਰ ਦੀ ਨਿਸ਼ਾਨੀ ਹੈ ਇਹ ਘਬਰਾਹਟ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਕਾਂਗਰਸ ਦੇ ਆਗੂਆਂ ਵਿੱਚ ਨਜਰ ਆਈ ਸੀ ਜਦੋਂ ਤੁਸੀਂ ਕਿਹਾ ਸੀ ਕਿ ਕਿ ਸਾਡੇ ਕਾਗਜ ਕੈਂਸਲ ਕਰਾਏ ਜਾਣਗੇ ਦੱਸੋ ਕਿਸ ਉਮੀਦਵਾਰ ਦੇ ਅਸੀਂ ਕਾਗਜ਼ ਰੱਦ ਕਰਾਏ ਅਸੀਂ ਉਸ ਵਕਤ ਵੀ 25 ਸੀਟਾਂ ਵਿੱਚੋ 19 ਸੀਟਾਂ ਬਲਾਕ ਸੰਮਤੀ ਅਤੇ ਚਾਰ ਦੀਆ ਚਾਰ ਸੀਟਾਂ ਜਿਲ੍ਹਾ ਪ੍ਰੀਸ਼ਦ ਦੀਆ ਸ਼ਾਨ ਨਾਲ ਜਿੱਤੀਆਂ
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ।

ਕਿ ਤੁਸੀਂ ਪੰਜ ਸਾਲਾਂ ਦੇ ਆਪਣੇ ਕੰਮ ਦੱਸੋ ਤੇ ਲੋਕਾਂ ਕੋਲੋਂ ਆਪਣੇ ਕੰਮਾਂ ਦੇ ਅਧਾਰ ਤੇ ਵੋਟਾਂ ਮੰਗੋ ਤੁਹਾਡੇ ਸਮੇ ਵਿੱਚ ਬਣਾਈਆਂ ਬਿਲਡਿੰਗਾ ਖੰਡਰ ਬਣ ਚੁਕੀਆਂ ਹਨ, ਬਣਾਈਆਂ ਹੋਈਆਂ ਗਲੀਆਂ ਨਾਲੀਆਂ 2—3 ਮਹੀਨੇ ਵਿਚ ਹੀ ਟੁੱਟ ਗਈਆਂ ਹਨ ਜਿਸ ਵਿੱਚੋ ਸ਼ਰੇਆਮ ਕਰਾਪਸ਼ਨ ਦੀ ਬੂ ਆ ਰਹੀ ਹੈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਆਦਮਪੁਰ ਦੇ ਵਿਕਾਸ ਵਾਸਤੇ ਦੋ ਕਰੋੜ ਰੁਪਏ ਦੇ ਕੇ ਗਏ ਹਨ, ।

ਤੁਹਾਨੂੰ ਡਰ ਸਾਡੀਆਂ ਦਿਤੀਆਂ 11 ਗਰੰਟੀਆਂ ਤੋਂ ਆ ਰਿਹਾ ਹੈ ਅਸੀਂ ਆਈ ਟੀ ਆਈ ਬਣਾਈ ਜੋ ਤੁਸੀਂ ਬੰਦ ਕੀਤੀ ਹੋਈ ਸੀ, 100% ਸੀਵਰੇਜ, ਪੀਣ ਵਾਲਾ ਸਾਫ ਪਾਣੀ, ਗਊ ਸ਼ਾਲਾ, ਸ਼ਹਿਰ ਵਿੱਚ ਨਵੀਆਂ ਆਧੁਨਿਕ ਸਟ੍ਰੀਟ ਲਾਈਟਾਂ, ਸੀ ਸੀ ਟੀ ਵੀ ਕੈਮਰੇ, ਨਵੇਂ ਜਿੰਮ, ਬਾਕਸ ਕ੍ਰਿਕਟ ਆਦਿ ਬਣਾਏ ਜਾਣਗੇ।

ਸ਼੍ਰੀ ਪਵਨ ਟੀਨੂੰ ਨੇ ਕਿਹਾ ਕੇ ਜਿਹੜੀ ਹਾਲਤ ਤੁਹਾਡੀ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਲੋਕਾਂ ਨੇ ਕੀਤੀ ਸੀ ਉਸ ਤੋਂ ਵੀ ਮਾੜੀ ਹਾਲਤ ਕਾਂਗਰਸ ਦੀ ਹੋਣ ਜਾ ਰਹੀ ਹੈ ਕਿਉਂ ਕਿ ਲੋਕ ਕੰਮਾਂ ਦੇ ਅਧਾਰ ਤੇ ਵੋਟਾਂ ਪਾਉਂਦੇ ਹਨ ਅਸੀਂ ਕੰਮਾਂ ਦੇ ਅਧਾਰ ਤੇ ਵੋਟਾਂ ਮੰਗ ਰਹੇ ਹਾਂ, ਲੋਕਾਂ ਨੂੰ ਮੁਫ਼ਤ ਬਿਜਲੀ,ਮੁਹੱਲਾ ਕਲੀਨਕਾ ਤੋਂ ਮੁਫ਼ਤ ਦਵਾਈਆਂ, ਦਸ ਲੱਖ ਦਾ ਸਿਹਤ ਬੀਮਾ, ਮੋਟਰਾਂ ਲਈ ਨਿਰਵਗਨ ਦਿਨ ਨੂੰ ਸਪਲਾਈ ਅਤੇ ਆਦਮਪੁਰ ਵਿੱਚ ਐਮਿਨਿਸ ਸਕੂਲ ਜਿਸ ਦੇ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਸੱਦਾ ਆਇਆ ਹੈ ਇਸ ਲਈ ਲੋਕ ਹੁਣ ਸਮਝਦਾਰ ਹੋ ਚੁੱਕੇ ਹਨ ਤੁਹਾਡੇ ਵੱਲ ਫਰੇਵਿਆਂ ਵਿੱਚ ਨਹੀਂ ਆਉਣ ਵਾਲੇ, ਇਹ ਪਹਿਲਾ ਮੌਕਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਸਿੰਬਲ ਤੇ ਚੋਣ ਲੜ ਰਹੀ ਹੈ ਜਦੋਂ ਕਿ ਕਾਂਗਰਸ ਪਾਰਟੀ ਆਪਣਾ ਚੋਣ ਨਿਸ਼ਾਨ ਛੱਡ ਕੇ ਅਜਾਦ ਤੌਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ

Related Articles

Leave a Reply

Your email address will not be published. Required fields are marked *