ਪੰਜਾਬ ਮੀਡੀਆ ਐਸੋਸੀਏਸ਼ਨ ਦੀ ਵੈੱਬਸਾਈਟ ਲਾਂਚ

ਪੰਜਾਬ ਮੀਡੀਆ ਐਸੋਸੀਏਸ਼ਨ ਦੀ ਵੈੱਬਸਾਈਟ ਲਾਂਚ

ਜਲੰਧਰ ( ਸੰਨੀ ਭਗਤ ) ਪੰਜਾਬ ਮੀਡੀਆ ਐਸੋਸੀਏਸ਼ਨ ਵੱਲੋਂ ਡਿਜੀਟਲ ਯੁੱਗ ਵੱਲ ਇੱਕ ਅਹਿਮ ਪਹਿਲ ਕਰਦਿਆਂ ਆਪਣੀ ਅਧਿਕਾਰਤ ਵੈੱਬਸਾਈਟ ਲਾਂਚ ਕੀਤੀ ਗਈ। ਵੈੱਬਸਾਈਟ ਦੀ ਸ਼ੁਰੂਆਤ ਨਾਲ ਐਸੋਸੀਏਸ਼ਨ ਨੇ ਡਿਜੀਟਲਾਈਜ਼ੇਸ਼ਨ ਵੱਲ ਇੱਕ ਮਹੱਤਵਪੂਰਨ ਕਦਮ ਪੁੱਟਿਆ ਹੈ। ਇਸ ਪਹਿਲ ਨਾਲ ਪੱਤਰਕਾਰਾਂ ਨੂੰ ਡਿਜੀਟਲ ਪਲੇਟਫਾਰਮ ਨਾਲ ਜੋੜਨ, ਸੰਸਥਾ ਦੀਆਂ ਗਤੀਵਿਧੀਆਂ ਨੂੰ ਵੱਡੇ ਪੱਧਰ ‘ਤੇ ਪਹੁੰਚਾਉਣ ਅਤੇ ਮੈਂਬਰਾਂ ਦੇ ਹਿੱਤਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ

ਸਨੀ ਭੱਟ ਰਿਜ਼ਨਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਜਲੰਧਰ ਨੇ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਵੈੱਬਸਾਈਟ ਲਾਂਚ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਡਿਜੀਟਲਾਈਜ਼ੇਸ਼ਨ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਪੰਜਾਬ ਮੀਡੀਆ ਐਸੋਸੀਏਸ਼ਨ ਵੱਲੋਂ ਆਪਣੀ ਅਧਿਕਾਰਤ ਵੈੱਬਸਾਈਟ ਲਾਂਚ ਕਰਨਾ ਮਾਣ ਵਾਲੀ ਗੱਲ ਹੈ। ਇਹ ਪਹਿਲ ਸੰਸਥਾ ਨੂੰ ਆਧੁਨਿਕ ਟੈਕਨਾਲੋਜੀ ਨਾਲ ਜੋੜਨ ਦੇ ਨਾਲ-ਨਾਲ ਇਸ ਦੀਆਂ ਗਤੀਵਿਧੀਆਂ ਨੂੰ ਵਿਆਪਕ ਪੱਧਰ ‘ਤੇ ਪਹੁੰਚਾਉਣ ਵਿੱਚ ਸਹਾਇਕ ਸਾਬਤ ਹੋਵੇਗੀ।

ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਲੇਬਰ ਇੰਸਪੈਕਟਰ ਰਜਨੀ ਕਾਂਸਲ ਨੇ ਪੰਜਾਬ ਮੀਡੀਆ ਐਸੋਸੀਏਸ਼ਨ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੀਡੀਆ ਦੇਸ਼ ਦਾ ਚੌਥਾ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਅਕਸਰ ਉਨ੍ਹਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਕਿੱਥੇ ਕੀ ਗਲਤ ਹੋ ਰਿਹਾ ਹੈ ਅਤੇ ਕਿਹੜੇ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਪੱਤਰਕਾਰਤਾ ਸਮਾਜ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਅਤੇ ਸਬੰਧਤ ਵਿਭਾਗਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਵੈੱਬਸਾਈਟ ਲਾਂਚ ਹੋਣਾ ਡਿਜੀਟਲਾਈਜ਼ੇਸ਼ਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਪੱਤਰਕਾਰਾਂ ਨੂੰ ਵੀ ਲਾਭ ਮਿਲੇਗਾ।

ਇਸ ਦੌਰਾਨ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਾਜੇਸ਼ ਥਾਪਾ ਨੇ ਮੁੱਖ ਮਹਿਮਾਨ ਸਨੀ ਭੱਟ, ਰਿਜ਼ਨਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਅਤੇ ਰਜਨੀ ਕਾਂਸਲ ਕਿਰਤ ਇੰਸਪੈਕਟਰ ਜਲੰਧਰ ਸਮੇਤ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਭਵਿੱਖ ਵਿੱਚ ਵੀ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ, ਸੰਸਥਾ ਦੇ ਵਿਸਥਾਰ ਅਤੇ ਮੀਡੀਆ ਜਗਤ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰਦੀ ਰਹੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਥਾ ਨੂੰ ਮਹਿਮਾਨਾਂ ਦਾ ਸਹਿਯੋਗ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਲਦਾ ਰਹੇਗਾ।

ਪੰਜਾਬ ਮੀਡੀਆ ਐਸੋਸੀਏਸ਼ਨ ਦੀ ਅਧਿਕਾਰਤ ਵੈੱਬਸਾਈਟ ਦੀ ਸ਼ੁਰੂਆਤ ਸੰਸਥਾ ਲਈ ਇੱਕ ਨਵੀਂ ਸ਼ੁਰੂਆਤ ਹੈ। ਇਸ ਨਾਲ ਡਿਜੀਟਲ ਮਾਧਿਅਮ ਰਾਹੀਂ ਸੰਸਥਾ ਦੀ ਪਛਾਣ ਨੂੰ ਮਜ਼ਬੂਤ ਕਰਨ, ਮੈਂਬਰਾਂ ਤੱਕ ਜ਼ਰੂਰੀ ਜਾਣਕਾਰੀ ਪਹੁੰਚਾਉਣ ਅਤੇ ਪੱਤਰਕਾਰਤਾ ਨਾਲ ਜੁੜੇ ਕੰਮਾਂ ਨੂੰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ ਬਲਰਾਜ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਾਲ ਨਿਭਾਈ।ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਰ, ਗੁਰਮੇਲ ਸਿੰਘ, ਰਮੇਸ਼ ਕੁਮਾਰ ( ਸਕੱਤਰ,ਸਟੇਟ ਬੈਂਕ ਆਫ਼ ਇੰਡੀਆ ਇੰਪਲਾਈਜ ਯੂਨੀਅਨ,) ਵਿਸ਼ਵਾਸ ਅਗਰਵਾਲ ਅਤੇ ਰਾਜੇਸ਼ ਅਰੋੜਾ, ਅਤੇ ਪੰਜਾਬ ਨੈਸ਼ਨਲ ਬੈਂਕ ਤੋਂ ਪੰਕਜ ਕੁਮਾਰ,ਚੀਫ ਮੈਨੇਜਰ, ਮਿਅੰਕ ਗੋਇਲ, ਲੋਨ ਅਫਸਰ,ਪੰਹੁਚੇ।

ਪੰਜਾਬ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਰਾਜੀਵ ਧਾਮੀ ਨੇ ਸਾਰੇ ਮੈਂਬਰਾਂ ਦਾ ਇਸ ਫੰਕਸ਼ਨ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਮੇਸ਼ ਗਾਬਾ, ਗੌਰਵ ਗੋਇਲ, ਹਰਜਿੰਦਰ ਸਿੰਘ, ਸਤੀਸ਼ ਜੱਜ, ਵਿਨੋਦ ਕੁਮਾਰ, ਸ਼ੈਲੀ ਐਲਬਰਟ, ਰਜਿੰਦਰ ਬਬੂਟਾ, ਅਮਰਜੀਤ, ਵਿਨੋਦ ਕੁਮਾਰ, ਦਵਿੰਦਰ ਕੁਮਾਰ, ਪਵਨ ਬੱਸੀ ਸਾਬਕਾ ਬੈਂਕ ਅਫਸਰ, ਤਰਲੋਕ ਚੁਂੱਘ, ਰਾਮ ਲੁਭਾਇਆ ,ਉਦੇ ਕੁਮਾਰ, ਕਰਨਵੀਰ, ਦੀਪਕ ਸੈਨੀ, ਵਿਜੇ ਅਟਵਾਲ, ਸੰਨੀ ਭਗਤ, ਰਜੀਵ ਗੋਰਾ, ਸੰਦੀਪ ਧਾਮੀ, ਰਵੀ ਵਿਨਾਇਕ, ਵਿਸ਼ਾਲ ਵਿਨਾਇਕ, ਦੇਵ ਅਰੋੜਾ ਦੀਪਕ ਸੰਨੀ, ਸੋਨੂ, ਅਭੇ ਕੁਮਾਰ, ਤਰਨਪ੍ਰੀਤ, ਕਮਲਜੀਤ ਪਵਾਰ ਅਤੇ ਮੋਹਿਤ ਵਰਮਾ ਹਾਜਰ ਸਨ।

Related Articles

Leave a Reply

Your email address will not be published. Required fields are marked *